ਨਵੀਂ ਦਿੱਲੀ: 1 ਸਤੰਬਰ ਤੋਂ ਲਾਗੂ ਹੋਏ 7 ਵੱਡੇ ਵਿੱਤੀ ਬਦਲਾਅ – ਸਸਤਾ ਸਿਲੰਡਰ, ਡਾਕ ਸੇਵਾ 'ਚ ਬਦਲਾਅ, ਬੈਂਕਿੰਗ ਅਤੇ ਪੈਂਸ਼ਨ ਨਿਯਮ 'ਚ ਵੀ ਤਬਦੀਲੀ
ਨਵੀਂ ਦਿੱਲੀ: 1 ਸਤੰਬਰ ਤੋਂ ਲਾਗੂ ਹੋਏ 7 ਵੱਡੇ ਵਿੱਤੀ ਬਦਲਾਅ – ਸਸਤਾ ਸਿਲੰਡਰ, ਡਾਕ ਸੇਵਾ 'ਚ ਬਦਲਾਅ, ਬੈਂਕਿੰਗ ਅਤੇ ਪੈਂਸ਼ਨ ਨਿਯਮ 'ਚ ਵੀ ਤਬਦੀਲੀ
1 ਸਤੰਬਰ ਤੋਂ ਦੇਸ਼ ਭਰ ਵਿੱਚ ਕਈ ਵੱਡੇ ਵਿੱਤੀ ਬਦਲਾਅ ਲਾਗੂ ਹੋ ਗਏ ਹਨ, ਜੋ ਸਿੱਧੇ ਤੁਹਾਡੀ ਜੇਬ ਅਤੇ ਮਹੀਨੇ ਦੇ ਬਜਟ 'ਤੇ ਅਸਰ ਕਰਨਗੇ।
ਪਹਿਲਾਂ, LPG ਸਿਲੰਡਰ ਸਸਤਾ ਹੋਇਆ ਹੈ। ਕਮਰਸ਼ੀਅਲ ਸਿਲੰਡਰ 51 ਰੁਪਏ ਸਸਤਾ ਹੋ ਕੇ ਹੁਣ 1581 ਰੁਪਏ 'ਚ ਮਿਲੇਗਾ। ਇਹ ਕਾਰੋਬਾਰ ਅਤੇ ਉਦਯੋਗ ਲਈ ਰਾਹਤ ਹੈ।
ਦੂਜਾ, ਡਾਕ ਸੇਵਾ 'ਚ ਬਦਲਾਅ। ਸਧਾਰਣ ਡਾਕ ਸੇਵਾ ਬੰਦ ਹੋ ਗਈ ਹੈ ਅਤੇ ਹੁਣ ਡਾਕ ਸੇਵਾ ਤੇ ਸਪੀਡ ਪੋਸਟ ਨੂੰ ਜੋੜ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਹੁਣ ਸਮਾਨ ਸਿਰਫ਼ ਸਪੀਡ ਪੋਸਟ ਨਾਲ ਹੀ ਭੇਜਿਆ ਜਾ ਸਕੇਗਾ।
ਤੀਜਾ, ਬੈਂਕਿੰਗ ਖੇਤਰ 'ਚ ਬਦਲਾਅ। ਐਸਬੀਆਈ ਨੇ ਆਪਣੇ ਕਰੈਡਿਟ ਕਾਰਡ ਰਿਵਾਰਡ ਪੌਇੰਟ ਪ੍ਰੋਗਰਾਮ 'ਚ ਤਬਦੀਲੀ ਕੀਤੀ ਹੈ। ਹੁਣ ਡਿਜ਼ਿਟਲ ਗੇਮਿੰਗ, ਆਨਲਾਈਨ ਗੇਮਿੰਗ ਅਤੇ ਸਰਕਾਰੀ ਵੈਬਸਾਈਟਾਂ ਤੇ ਹੋਣ ਵਾਲੇ ਲੈਣ-ਦੇਣ 'ਤੇ ਰਿਵਾਰਡ ਪੌਇੰਟ ਨਹੀਂ ਮਿਲਣਗੇ।
ਚੌਥਾ, ਫਿਕਸਡ ਡਿਪਾਜ਼ਿਟ (FD) ਵਿੱਚ ਤਬਦੀਲੀ। ਇੰਡਿਅਨ ਬੈਂਕ ਤੇ ਆਈਡੀਆਈ ਬੈਂਕ ਨੇ ਆਪਣੀਆਂ ਖਾਸ FD ਸਕੀਮਾਂ ਬੰਦ ਕਰ ਦਿੱਤੀਆਂ ਹਨ। ਇੰਡਿਅਨ ਬੈਂਕ ਦੀਆਂ 444 ਤੇ 555 ਦਿਨ ਵਾਲੀਆਂ FD ਸਕੀਮਾਂ ਅਤੇ IDBI ਬੈਂਕ ਦੀਆਂ 444, 555 ਤੇ 700 ਦਿਨ ਵਾਲੀਆਂ FD ਹੁਣ ਉਪਲਬਧ ਨਹੀਂ ਹੋਣਗੀਆਂ।
ਪੰਜਵਾਂ, ਪੈਨਸ਼ਨ ਸਕੀਮਾਂ ਵਿੱਚ ਰਾਹਤ। ਨੈਸ਼ਨਲ ਪੈਨਸ਼ਨ ਸਕੀਮ (NPS) ਦੀ ਯੂਨਿਫਾਈਡ ਪੈਨਸ਼ਨ ਸਕੀਮ (UPS) ਚੋਣ ਦੀ ਡੇਡਲਾਈਨ 30 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਇਹ ਮਿਤੀ 30 ਜੂਨ, ਫਿਰ 30 ਅਗਸਤ ਸੀ।
ਛੇਵਾਂ, ATM ਟ੍ਰਾਂਜ਼ੈਕਸ਼ਨ ਫੀਸ ਨਿਯਮ। ਮਈ 2025 ਵਿੱਚ RBI ਅਤੇ NPCI ਨੇ ਹੋਰ ਬੈਂਕ ਦੇ ATM ਤੋਂ ਪੈਸੇ ਕੱਢਣ ਦੀ ਫੀਸ ਵਧਾਈ ਸੀ, ਜੋ ਹੁਣ ਵੀ ਲਾਗੂ ਹੈ। ਕਈ ਬੈਂਕਾਂ ਨੇ ਆਪਣੀਆਂ ਮੁਫ਼ਤ ਟ੍ਰਾਂਜ਼ੈਕਸ਼ਨ ਹੱਦਾਂ ਵੀ ਪੁਰਾਣੇ ਨਿਯਮਾਂ ਅਨੁਸਾਰ ਰੱਖੀਆਂ ਹਨ।
ਸਤਵਾਂ, ਚਾਂਦੀ ਦੀ ਹਾਲਮਾਰਕਿੰਗ। ਇਸ ਮਹੀਨੇ ਤੋਂ ਚਾਂਦੀ ਦੀ ਹਾਲਮਾਰਕਿੰਗ ਲਾਜ਼ਮੀ ਹੋ ਸਕਦੀ ਹੈ। ਇਸ ਨਾਲ ਚਾਂਦੀ ਦੀਆਂ ਕੀਮਤਾਂ 'ਚ ਤਬਦੀਲੀ ਆ ਸਕਦੀ ਹੈ। ਇਹ ਖਰੀਦਦਾਰਾਂ ਲਈ ਲਾਭਕਾਰੀ ਹੋ ਸਕਦੀ ਹੈ, ਪਰ ਦਾਮ ਵੱਧਣ 'ਤੇ ਝਟਕਾ ਵੀ ਲੱਗ ਸਕਦਾ ਹੈ।
MEDIA: AUDIO, VIDEO & TEXT
PLATFORM: WEBSITE/ YOUTUBE/ FACEBOOK/ WHATSAPP CHANNEL
SOURCE: BUREAU
LANGUAGES: HINDI/ ENGLISH/ PUNJABI
ਤੁਹਾਡੀ ਪ੍ਰਤੀਕਿਰਿਆ ਕੀ ਹੈ?






